ਅੰਗਿਆਰਾਂ ਨਾਲ ਖੇਡਣ ਦਾ
ਹੁਣ ਵਕਤ
ਚੁੱਪ,ਸਬਰ,ਸ਼ਾਂਤ ਤੇ ਦੋਗਲੀਆਂ ਨੀਤੀਆਂ
ਨਾ ਤਕਸੀਮ ਕਿਰਦਾਰਾਂ ਦਾ
ਨਹੀਂ ਰਿਹਾ
ਕਿਸੇ ਦੇ ਹੱਕ ਤੇ ਡਾਕਾ
ਝੁੱਡੂ ਮੁਰਦਾ ਬਣ ਜਾਣਾ
ਮੌਤ ਤੋਂ ਵੱਧ ਬੁਜ਼ਦਿਲੀ
ਹੋਣ ਦਾ ਸਬੂਤ ਹੁੰਦਾ
ਤੜਫ਼ ਦੀਆਂ ਨੀਹਾਂ ਕਮਜ਼ੋਰ
ਸੋਸ਼ਿਤ ਧਿਰ ਦੀਆਂ
ਮਜ਼ਬੂਤ ਕੰਧਾਂ ਹੁੰਦੀਆਂ
ਧੁੱਪਾਂ ਦਾ ਸੇਕ ਡਾਹਢਾ
ਕਿਸੇ ਦੇ ਹੱਥਾਂ 'ਚ
ਹਥਿਆਰਾਂ ਨਾਲ ਲੈਸ ਹੋ ਕੇ
ਨਹੀਂ ਸਿਰਜ ਹੁੰਦਾ
ਆਪਣੇ ਮੋਢਿਆਂ ਨੂੰ
ਜ਼ੁਲਮ ਦੇ ਖ਼ਿਲਾਫ਼ ਸੰਗਲੀ
ਦਾ ਪਹਿਰਾਵਾ
ਮੌਰਾਂ ' ਤੇ ਉੱਕਰੇ ਜ਼ਖ਼ਮ
ਲੂਸੇ ਪਿੰਡੇ ਏਸ ਦੀ ਗਵਾਹੀ,ਨਿਸ਼ਾਨਦੇਹੀ ਕਰਦਾ
ਲੱਗਦੈ !
ਅੱਗ ਖਾਣ ਦਾ ਚਾਨਣ
ਗੰਧਲੀ ਧੂਪ ਦਾ ਇਜ਼ਾਫ਼ਾ
ਫਿਜ਼ਾਵਾਂ ਬਣਕੇ ਗੁੰਮਰਾਹ ਕਰਦੀਆਂ
ਅੰਨ੍ਹੇ ਘੋੜੇ ਬਣੇ ਕਾਤਲ
ਰੋਜ ਕਤਲ ਹੁੰਦਾ ਏਥੇ
ਕਦੋਂ ਆਵੇਗਾ ਹਾਦਸੇ ਹੋ ਕੇ ਵੀ
ਐਨੇ ਪੱਥਰ ਹੋਏ ਮਨੁੱਖ
ਮੈਲ਼ੀਆਂ ਸੁਗੰਧਾਂ 'ਚ
ਐਨੀ ਗਿਣਤੀ ਅੰਦਰ
ਕੋਈ ਸੱਜਰੀ ਕਿਰਤ ਸਵੇਰ ਦਾ
ਸਮਾਂ।
ਪ੍ਰੋ. ਕੁਲਵਿੰਦਰ ਸਿੰਘ ਬੱਬੂ
9465366353