29 ਜਨਵਰੀ(ਚੰਡੀਗੜ੍ਹ) ਹਰਮਨ ਮੀਆਂਪੁਰੀ-
ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਾਢੇ ਸੱਤ ਸਾਲ ਬਾਅਦ ਸਿਰਸਾ ਡੇਰੇ ਵਿੱਚ ਪਹੁੰਚਿਆ।ਉਹ 5 ਫਰਵਰੀ ਨੂੰ ਹੋਣ ਵਾਲੀਆਂ ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਤੋਂ ਕਰੀਬ ਇਕ ਹਫਤਾ ਪਹਿਲਾਂ 30 ਦਿਨਾਂ ਦੀ ਪੈਰੋਲ ਤੇ ਬਹਾਰ ਆਇਆ ਹੈ।ਗੁਰਮੀਤ ਰਾਮ ਰਹੀਮ ਸਜ਼ਾ ਤੋਂ ਬਾਅਦ ਪਹਿਲੀ ਵਾਰ ਡੇਰਾ ਸਿਰਸੇ ਪਹੁੰਚਿਆ ਹੋਇਆ।ਸੂਤਰਾਂ ਮੁਤਾਬਕ ਰਾਮ ਰਹੀਮ 6 ਫਰਵਰੀ ਤੱਕ ਸਿਰਸਾ ਡੇਰੇ ਵਿੱਚ ਰਹੇਗਾ ਅਤੇ ਉਸ ਤੋਂ ਬਾਅਦ ਉਹ ਉੱਤਰ ਪ੍ਰਦੇਸ਼ ਚ ਬਾਗਪਤ ਆਸ਼ਰਮ ਜਾਵੇਗਾ।ਪੈਰੋਲ ਤੋਂ ਬਾਅਦ ਰੋਹਤਕ ਦੀ ਸੁਨਾਰੀਆ ਜੇਲ ਤੋਂ ਰਾਮ ਰਹੀਮ ਨੂੰ ਲਿਜਾਣ ਲਈ ਹਨੀਪ੍ਰੀਤ ਦੋ ਗੱਡੀਆਂ ਲੈ ਕੇ ਆਈ ਸੀ।ਰਾਮ ਰਹੀਮ ਸ਼ਾਹ ਸਤਨਾਮ ਜੀ ਧਾਮ ਦੇ ਅੰਦਰ ਬਣੇ "ਤੇਰਾ ਵਾਸ" ਵਿੱਚ ਰਹਿ ਰਿਹਾ ਹੈ।ਸਿਰਸਾ ਪੁਲਿਸ ਨੇ ਡੇਰੇ ਦੇ ਸਾਰੇ ਗੇਟਾਂ ਤੇ 200 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕਰ ਦਿੱਤੇ ਹਨ।ਪੁਲਿਸ ਪ੍ਰਸ਼ਾਸਨ ਵੱਲੋਂ ਡੇਰੇ ਨੂੰ ਜਾਣ ਵਾਲੀ ਸੜਕ ਤੇ 10 ਨਾਕੇ ਵੀ ਲਗਾਏ ਗਏ ਹਨ।ਜਿਸ ਗੇਟ ਤੋਂ ਰਾਮ ਰਹੀਮ ਅੰਦਰ ਦਾਖਲ ਹੋਇਆ ਉਸ ਗੇਟ ਤੇ ਐਸ ਐਚ ਓ ਨੂੰ ਪੁਲਿਸ ਟੀਮ ਨਾਲ ਤੈਨਾਤ ਕੀਤਾ ਗਿਆ ਹੈ।ਇਸ ਗੇਟ ਰਾਹੀਂ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਹੈ।