ਪਾਵਰਕੌਮ ਨੇ ਨਵੇਂ ਕੁਨੈਕਸ਼ਨ ਲਾਭਪਾਤਰੀਆਂ ਨੂੰ ਦਿਖਾਈ ‘ਪਾਵਰ’

Bol Pardesa De
0

 


ਐੱਨਪੀ ਧਵਨ, ਪਠਾਨਕੋਟ, 28 ਜਨਵਰੀ

ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਸਰਵਿਸ ਕੁਨੈਕਸ਼ਨ ਚਾਰਜਿਜ਼ ਵਿੱਚ ਭਾਰੀ ਵਾਧਾ ਕਰਕੇ ਨਵੇਂ ਕੁਨੈਕਸ਼ਨ ਲੈਣ ਵਾਲੇ ਉਪਭੋਗਤਾਵਾਂ ’ਤੇ ਕਾਫੀ ਬੋਝ ਪਾ ਦਿੱਤਾ ਹੈ। ਵਧਾਏ ਗਏ ਚਾਰਜਾਂ ਕਾਰਨ ਪਾਵਰਕੌਮ ਦੇ ਖਜ਼ਾਨੇ ਨੂੰ ਲੱਖਾਂ ਰੁਪਏ ਦਾ ਲਾਭ ਹੋਵੇਗਾ। ਪਾਵਰਕੌਮ ਵੱਲੋਂ ਘਰੇਲੂ ਕੁਨੈਕਸ਼ਨ ਲੈਣ ਸਮੇਂ ਰਜਿਸਟਰੀ ਅਤੇ ਟੈਸਟ ਰਿਪੋਰਟ ਨਾਲ ਦਿੱਤੀ ਛੋਟ ਵੀ ਵਾਪਸ ਲੈ ਲਈ ਗਈ ਹੈ। ਪਾਵਰਕੌਮ ਵਿਭਾਗ ਪਠਾਨਕੋਟ ਦੇ ਆਰਓ ਆਕਾਸ਼ ਕੁਮਾਰ ਨੇ ਕਿਹਾ ਕਿ ਜਿੰਨੇ ਵੀ ਨਵੇਂ ਕੁਨੈਕਸ਼ਨ ਅਪਲਾਈ ਹੋਣਗੇ, ਉਸ ਵਿੱਚ ਹੁਣ 20 ਕਿੱਲੋਵਾਟ ਤੱਕ ਟੈਸਟ ਰਿਪੋਰਟ, ਰਜਿਸਟਰੀ ਅਤੇ ਗੈਸ ਕੁਨੈਕਸ਼ਨ ਜਿਹੇ ਕਈ ਰਿਹਾਇਸ਼ੀ ਦਸਤਾਵੇਜ਼ ਜ਼ਰੂਰੀ ਕਰ ਦਿੱਤੇ ਗਏ ਹਨ। ਦੂਸਰਾ ਨਵੇਂ ਕੁਨੈਕਸ਼ਨ ਅਤੇ ਸਰਵਿਸ ਕੁਨੈਕਸ਼ਨ ਦੇ ਜੋ ਚਾਰਜਿਜ਼ ਸਨ, ਉਨ੍ਹਾਂ ਵਿੱਚ ਵੀ ਵਾਧਾ ਹੋਇਆ ਹੈ ਜਿਵੇਂ ਘਰੇਲੂ ਕੁਨੈਕਸ਼ਨ ਲਈ 2 ਕਿੱਲੋਵਾਟ ਤੱਕ ਪਹਿਲਾਂ 450 ਰੁਪਏ ਸਨ, ਹੁਣ 550 ਰੁਪਏ ਪ੍ਰਤੀ ਕਿੱਲੋਵਾਟ ਨਿਸ਼ਚਿਤ ਕੀਤੇ ਗਏ ਹਨ। ਇਸੇ ਤਰ੍ਹਾਂ 2 ਤੋਂ 7 ਕਿਲੋਵਾਟ ਤੱਕ ਪਹਿਲਾਂ 1000 ਰੁਪਏ ਅਤੇ ਹੁਣ 1250 ਰੁਪਏ ਪ੍ਰਤੀ ਕਿੱਲੋਵਾਟ ਨਿਰਧਾਰਤ ਕੀਤੇ ਗਏ ਹਨ। ਇਸ ਤਰ੍ਹਾਂ 7 ਤੋਂ 20 ਕਿੱਲੋਵਾਟ ਤੱਕ ਪਹਿਲਾਂ 1500 ਰੁਪਏ ਸਨ, ਹੁਣ ਵਧਾ ਕੇ 1900 ਰੁਪਏ ਪ੍ਰਤੀ ਕਿੱਲੋਵਾਟ ਕੀਤੇ ਗਏ ਹਨ। 20 ਤੋਂ 50 ਕਿਲੋਵਾਟ ਦੇ ਭਾਅ ਪਹਿਲਾਂ 1500 ਰੁਪਏ ਸਨ ਅਤੇ ਹੁਣ 2100 ਰੁਪਏ ਪ੍ਰਤੀ ਕਿੱਲੋਵਾਟ ਲਏ ਜਾਣਗੇ। 50 ਤੋਂ 100 ਕਿਲੋਵਾਟ ਜੋ ਪਹਿਲਾਂ 1750 ਸਨ, ਹੁਣ 2100 ਰੁਪਏ ਪ੍ਰਤੀ ਕਿਲੋਵਾਟ ਵਸੂਲੇ ਜਾਣਗੇ। ਪਾਵਰਕੌਮ ਵੱਲੋਂ ਨਵੀਂ ਬਣਾਈ ਗਈ ਕੈਟਾਗਰੀ ਦੇ 100 ਤੋਂ 150 ਕਿੰਲੋਵਾਟ ਦਾ ਭਾਅ ਪ੍ਰਤੀ ਕਿੱਲੋਵਾਟ 1400 ਰੁਪਏ ਫਿਕਸ ਕੀਤਾ ਗਿਆ ਹੈ, ਜਦਕਿ ਇਸ ਦੇ ਉਪਰ ਦੇ ਖਰਚੇ ਅਸਲ ਰੂਪ ਵਿੱਚ ਜੋ ਹੋਣਗੇ, ਉਹ ਵਸੂਲੇ ਜਾਣਗੇ। ਜ਼ਿਕਰਯੋਗ ਹੈ ਕਿ ਪਾਵਰਕੌਮ ਵੱਲੋਂ ਸਰਵਿਸ ਕੁਨੈਕਸ਼ਨਾਂ ਸਣੇ ਹੋਰ ਖਰਚਿਆਂ ਵਿੱਚ ਵਾਧਾ 2022 ਵਿੱਚ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਵੀ ਪਾਵਰਕੌਮ 7 ਕਿੱਲੋਵਾਟ ਤੱਕ ਦੇ ਲੋਡ ਵਾਲੇ ਉਪਭੋਗਤਾਵਾਂ ਨੂੰ ਮੁਫਤ ਮਿਲਦੀ 3 ਰੁਪਏ ਪ੍ਰਤੀ ਯੂਨਿਟ ਨੂੰ ਵਾਪਸ ਲੈ ਚੁੱਕਿਆ ਹੈ।

Tags

Post a Comment

0Comments
Post a Comment (0)

#buttons=(Accept !) #days=(20)

Our website uses cookies to enhance your experience. Learn More
Accept !
To Top