30 ਜਨਵਰੀ(ਚੰਡੀਗੜ੍ਹ) ਹਰਮਨ ਮੀਆਂਪੁਰੀ-
ਆਪਣੇ ਵਾਹਨਾਂ ਲਈ ਵੀ ਆਈ ਪੀ ਨੰਬਰ ਲੈਣ ਵਾਲਿਆਂ ਲਈ ਇਹ ਖਾਸ ਖ਼ਬਰ ਹੈ ਕਿ ਹੁਣ ਵੀ ਆਈ ਪੀ ਨੰਬਰ ਹੋਰ ਮਹਿੰਗੇ ਹੋਣ ਜਾ ਰਹੇ ਹਨ।ਜਿਹੜੇ ਲੋਕ ਵੀ ਆਈ ਪੀ ਨੰਬਰ ਲੈਣ ਦੇ ਚਾਹਵਾਨ ਹਨ ਉਹਨਾਂ ਉੱਤੇ ਹੋਰ ਆਰਥਿਕ ਬੋਝ ਪਵੇਗਾ।ਪੰਜਾਬ ਸਰਕਾਰ ਵੱਲੋਂ ਇਹਨਾਂ ਨੰਬਰਾਂ ਨੂੰ ਹੁਣ ਹੋਰ ਮਹਿੰਗਾ ਕੀਤਾ ਜਾ ਰਿਹਾ ਹੈ।ਇਸ ਸਬੰਧੀ ਟਰਾਂਸਪੋਰਟ ਵਿਭਾਗ ਵੱਲੋਂ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।ਹੁਣ ਰਜਿਸਟਰੇਸ਼ਨ ਨੰਬਰ 0001 5 ਲੱਖ ਰੁਪਏ ਵਿੱਚ ਮਿਲੇਗਾ।ਇਹ ਨੰਬਰ ਪਹਿਲਾਂ 2.5 ਲੱਖ ਰੁਪਏ ਵਿੱਚ ਮਿਲਦਾ ਸੀ।ਸਰਕਾਰ ਨੇ ਇਸ ਨੰਬਰ ਦੀ ਕੀਮਤ ਹੁਣ ਦੁੱਗਣੀ ਕਰ ਦਿੱਤੀ ਹੈ।ਇਸ ਤਰਾ ਹੀ 0002 ਤੋਂ ਲੈਕੇ 0009 ਤੱਕ ਦੇ ਨੰਬਰ ਹੁਣ 2 ਲੱਖ ਰੁਪਏ ਵਿੱਚ ਮਿਲਣਗੇ।ਇਸ ਤੋਂ ਪਹਿਲਾ ਇਹ 25000 ਰੁਪਏ ਵਿੱਚ ਮਿਲ਼ਦੇ ਸਨ।ਇਸ ਤੋਂ ਇਲਾਵਾ 7777,1111 ਵਰਗੇ ਨੰਬਰ ਲੈਣ ਲਈ 1 ਲੱਖ ਰੁਪਏ ਦੇਣੇ ਪੈਣਗੇ ਜੌ ਕਿ ਪਹਿਲਾ 125000 ਰੁਪਏ ਵਿੱਚ ਮਿਲਦੇ ਸਨ।ਇਸ ਤੋਂ ਇਲਾਵਾ ਜੋ ਨੰਬਰ ਪਹਿਲਾ ਮੁਫਤ ਵਿੱਚ ਮਿਲਦੇ ਸਨ ਜਿਵੇਂ ਕਿ 1008,,0295 ਹੁਣ ਇਨ੍ਹਾਂ ਨੰਬਰਾਂ ਦਾ ਇੱਕ ਲੱਖ ਰੁਪਏ ਦੇਣਾ ਪਵੇਗਾ।ਇਸ ਤਰ੍ਹਾਂ ਹੀ 1313 ਨੰਬਰ ਪਹਿਲਾ 5 ਹਾਜ਼ਰ ਰੁਪਏ ਵਿੱਚ ਮਿਲਦਾ ਸੀ ਹੁਣ ਇਸਦਾ ਵੀ 1 ਲੱਖ ਰੁਪਏ ਦੇਣਾ ਪਵੇਗਾ।