30 ਜਨਵਰੀ(ਚੰਡੀਗੜ੍ਹ) ਹਰਮਨ ਮੀਆਂਪੁਰੀ-
ਰਾਮ ਰਹੀਮ ਦੇ ਸਾਢੇ 7 ਸਾਲ ਬਾਅਦ ਸਿਰਸਾ ਸਥਿਤ ਡੇਰਾ ਸੱਚਾ ਸੌਦਾ ਦੇ ਮੁੱਖ ਦਫਤਰ ਆਉਣ ਦਾ ਕਾਰਨ ਸਾਹਮਣੇ ਆਇਆ ਹੈ।ਡੇਰੇ ਦੇ ਉੱਚ ਸੂਤਰਾਂ ਅਨੁਸਾਰ ਰਾਮ ਰਹੀਮ ਡੇਰੇ ਦੀ ਗਤੀ ਨੂੰ ਲੈ ਕੇ ਚੱਲ ਰਹੇ ਵਿਵਾਦ ਨੂੰ ਸੁਲਝਾਉਣ ਲਈ ਇੱਥੇ ਪਹੁੰਚਿਆ ਹੈ।ਇਹ ਵਿਵਾਦ ਪਹਿਲਾ ਰਾਮ ਰਹੀਮ ਦੇ ਪਰਿਵਾਰ ਅਤੇ ਮੁੱਖ ਚੇਲੀ ਹਨੀਪ੍ਰੀਤ ਵਿਚਕਾਰ ਚੱਲ ਰਿਹਾ ਸੀ ਜਿਸ ਤੋਂ ਬਾਅਦ ਪਰਿਵਾਰ ਵਿਦੇਸ਼ ਚਲਾ ਗਿਆ।ਹੁਣ ਇਹ ਵਿਵਾਦ ਹਨੀਪ੍ਰੀਤ ਅਤੇ ਡੇਰਾ ਪ੍ਰਬੰਧਕ ਕਮੇਟੀ ਦੇ ਵਿਚਕਾਰ ਚੱਲ ਰਿਹਾ ਹੈ।ਸੂਤਰਾਂ ਮੁਤਾਬਕ ਵਿਵਾਦ ਖਤਮ ਕਰਨ ਲਈ ਰਾਮ ਰਹੀਮ ਡੇਰੇ ਦੀ ਪਾਵਰ ਆਪਣੀ ਮੁੱਖ ਚੇਲੀ ਅਤੇ ਮੂੰਹ ਬੋਲੀ ਧੀ ਹਨੀਪ੍ਰੀਤ ਨੂੰ ਦੇ ਸਕਦਾ ਹੈ।ਇਸ ਦੇ ਲਈ ਹਨੀਪ੍ਰੀਤ ਨੂੰ ਡੇਰਾ ਮੈਨੇਜਮੈਂਟ ਤੋਂ ਲੈ ਕੇ ਫਾਈਨਾਂਸ ਆਦਿ ਦੀ ਪਾਵਰ ਆਫ ਅਟਰਨੀ ਦਿੱਤੀ ਜਾ ਸਕਦੀ ਹੈ। ਹਾਲਾਂਕਿ ਕੈਂਪ ਪਰਬੰਧਨ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਕਰ ਰਿਹਾ।ਡੇਰੇ ਨਾਲ ਸਬੰਧਤ ਸੂਤਰਾਂ ਅਨੁਸਾਰ ਜੇਕਰ ਡੇਰੇ ਦੀਆਂ ਗਤੀਵਿਧੀਆਂ ਨੂੰ ਲੈਕੇ ਕੋਈ ਫੋਰੀ ਫੈਸਲਾ ਲੈਣਾ ਹੁੰਦਾ ਹੈ ਤਾਂ ਉਸ ਵਿੱਚ ਕਾਫੀ ਦਿੱਕਤ ਆਉਂਦੀ ਹੈ।ਇਸ ਦੇ ਲਈ ਡੇਰਾ ਪ੍ਰਬੰਧਕ ਕਮੇਟੀ ਨੂੰ ਰਾਮ ਰਹੀਮ ਦੇ ਪੈਰੋਲ ਤੇ ਆਉਣ ਦਾ ਇੰਤਜ਼ਾਰ ਕਰਨਾ ਪੈਂਦਾ ਹੈ।ਜੇਕਰ ਜ਼ਿਆਦਾ ਦੇਰੀ ਹੁੰਦੀ ਹੈ ਤਾਂ ਕਮੇਟੀ ਨੂੰ ਰਾਮ ਰਹੀਮ ਨੂੰ ਜ਼ੇਲ ਵਿੱਚ ਮਿਲਣ ਜਾਣਾ ਪੈਂਦਾ ਹੈ।ਹਾਲਾਂਕਿ ਇਸ ਵਿੱਚ ਉਹਨਾਂ ਨੂੰ ਕਾਫੀ ਪਰੇਸ਼ਾਨੀ ਦਾ ਸਹਾਮਣਾ ਕਰਨ ਪੈਂਦਾ ਹੈ।ਹਨੀਪ੍ਰੀਤ ਨੂੰ ਰਾਮ ਰਹੀਮ ਦੀ ਸੱਭ ਤੋਂ ਕਰੀਬੀ ਅਤੇ ਵਿਸ਼ਵਾਸ਼ਪਾਤਰ ਮੰਨਿਆ ਜਾਂਦਾ ਹੈ।ਅਜਿਹੇ ਵਿੱਚ ਡੇਰੇ ਦੀ ਅੰਦਰੂਨੀ ਚਰਚਾ ਹੈ ਕਿ ਹਨੀਪ੍ਰੀਤ ਨੂੰ ਡੇਰੇ ਦੀ ਕਮਾਨ ਸੋਂਪੀ ਜਾ ਸਕਦੀ ਹੈ।