ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਆਤਿਸ਼ੀ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਆਪਣੇ ਐਕਸ ਅਕਾਊਂਟ 'ਤੇ ਪੋਸਟ ਕਰਦੇ ਹੋਏ ਲਿਖਿਆ ਕਿ ਦਿੱਲੀ ਪੁਲਿਸ ਸੀਐਮ ਭਗਵੰਤ ਮਾਨ ਦੀ ਦਿੱਲੀ ਸਥਿਤ ਰਿਹਾਇਸ਼ 'ਤੇ ਛਾਪਾ ਮਾਰਨ ਪਹੁੰਚੀ ਹੈ।
ਕਾਬਲੇਗੌਰ ਹੈ ਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਟਾਰ ਪ੍ਰਚਾਰਕ ਬਣਾਇਆ ਹੈ। ਇਸ ਸਿਲਸਿਲੇ ਵਿੱਚ, ਉਹ ਦਿੱਲੀ ਵਿੱਚ ਜਨਤਕ ਮੀਟਿੰਗਾਂ ਅਤੇ ਰੈਲੀਆਂ ਕਰ ਰਹੇ ਹਨ। ਸੀਐਮ ਮਾਨ ਵੀਰਵਾਰ ਨੂੰ ਸੀਐਮ ਆਤਿਸ਼ੀ ਦੇ ਨਾਲ ਅੰਮ੍ਰਿਤਪੁਰੀ ਗੜ੍ਹੀ ਪਹੁੰਚੇ ਅਤੇ ਉੱਥੇ ਇੱਕ ਰੈਲੀ ਕਰ ਰਹੇ ਹਨ। ਇਸ ਰੈਲੀ ਦੇ ਵਿਚਕਾਰ, ਭਗਵੰਤ ਮਾਨ ਨੂੰ ਇੱਕ ਫੋਨ ਆਇਆ।
ਇਸ ਬਾਰੇ 'ਚ ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਕਿ ਦਿੱਲੀ ਪੁਲਿਸ ਸੀਐਮ ਭਗਵੰਤ ਮਾਨ ਦੇ ਦਿੱਲੀ ਸਥਿਤ ਘਰ 'ਤੇ ਛਾਪਾ ਮਾਰਨ ਪਹੁੰਚੀ ਹੈ। ਭਾਜਪਾ ਵਾਲੇ ਦਿਨ-ਦਿਹਾੜੇ ਪੈਸੇ, ਜੁੱਤੀਆਂ, ਚਾਦਰਾਂ ਵੰਡ ਰਹੇ ਹਨ, ਜੋ ਦਿਖਾਈ ਨਹੀਂ ਦੇ ਰਿਹਾ। ਸਗੋਂ ਕਿਸੇ ਚੁਣੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਛਾਪਾ ਮਾਰਨ ਪਹੁੰਚਦੇ ਹਨ। ਵਾਹ ਭਾਜਪਾ! 5 ਨੂੰ ਦਿੱਲੀ ਵਾਲੇ ਜਵਾਬ ਦੇਣਗੇ।