-ਐਸਐਸਪੀ ਦਫਤਰ ਅੱਗੇ 6 ਜੂਨ ਨੂੰ ਦਿੱਤਾ ਜਾਵੇਗਾ ਧਰਨਾ: ਆਗੂ
ਬਰਨਾਲਾ, 26 ਮਈ (ਧਰਮਪਾਲ ਸਿੰਘ, ਬਲਜੀਤ ਕੌਰ): ਮਜ਼ਦੂਰ ਮੁਕਤੀ ਮੋਰਚੇ ਵੱਲੋਂ ਤਰਕਸ਼ੀਲ ਭਵਨ ਬਰਨਾਲਾ ਵਿਖੇ ਜਾਇਜ਼ ਮੰਗਾਂ ਸਬੰਧੀ ਇਕ ਅਹਿਮ ਮੀਟਿੰਗ ਕੀਤੀ ਗਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਸਕੱਤਰ ਹਰਵਿੰਦਰ ਸੇਮਾ ਨੇ ਜਥੇਬੰਦੀ ਦੇ ਅਗਲੇ ਉਲੀਕੇ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਦੱਸਿਆ ਗਿਆ। ਉਨ੍ਹਾਂ ਦੱਸਿਆ ਕਿ ਸਤੰਬਰ ਮਹੀਨੇ ਦੇ ਆਖ਼ਰੀ ਹਫ਼ਤੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਮਾਲਵਾ ਜੋਨ ਦਾ ਇੱਕ ਵੱਡਾ ਪ੍ਰੋਗਰਾਮ ਕੀਤਾ ਜਾਵੇਗਾ ਜਿਸ ਦੀਆਂ ਤਿਆਰੀਆਂ ਹੁਣੇ ਤੋਂ ਹੀ ਸ਼ੁਰੂ ਕਰ ਦਿੱਤੀਆਂ ਹਨ । ਜ਼ਿਲ੍ਹਾ ਪ੍ਰਧਾਨ ਮੱਖਣ ਸਿੰਘ ਰਾਮਗੜ੍ਹ ਅਤੇ ਜ਼ਿਲ੍ਹਾ ਸਕੱਤਰ ਸ਼ਿੰਗਾਰਾ ਸਿੰਘ ਚੁਹਾਣਕੇ ਕਲਾਂ ਨੇ ਕਿ ਆਪ ਸਰਕਾਰ ਹਰ ਫਰੰਟ ਫੇਲ ਹੋ ਚੁੱਕੀ ਹੈ । ਜਿਸ ਕਾਰਨ ਸੂਬੇ ਦਾ ਸਾਰਾ ਸਿਸਟਮ ਬੇਲਗਾਮ ਹੋਇਆ ਪਿਆ ਹੈ। ਜਿਸ ਦੀਆਂ ਨਿੱਤ ਨਵੀਆਂ ਉਦਾਹਰਣਾਂ ਸਾਹਮਣੇ ਆ ਰਹੀਆਂ ਹਨ। ਉਨ੍ਹਾਂ ਦੱਸਿਆ ਇਸੇ ਤਰ੍ਹਾਂ ਬੇਲਗਾਮ ਹੋਏ ਧਨੌਲਾ ਦੇ ਐਸ ਐਚ ਓ ਵਲੋਂ ਗਰੀਬ ਪਰਿਵਾਰ ਦੀ ਬੇਵਜ੍ਹਾ ਕੁੱਟਮਾਰ ਕੀਤੀ ਅਤੇ ਜ਼ਲੀਲ ਕੀਤਾ ਗਿਆ। ਸੁਖਪਾਲ ਰਾਣੀ ਪਤਨੀ ਸ਼ਿਆਮ ਲਾਲ ਧਨੌਲਾ ਦਾ ਸਿਰਫ ਜ਼ਮੀਨ ਨੂੰ ਲੈਕੇ ਪਰਿਵਾਰਕ ਰੋਲਾ ਸੀ ਪਰ ਥਾਣਾ ਧਨੌਲਾ ਦੇ ਐਸ ਐਚ ਓ ਨੇ ਇਸ ਮਾਮਲੇ ਵਿੱਚ ਬਹੁਤ ਹੀ ਘਟੀਆ ਰੋਲ਼ ਨਿਭਾਇਆ ਹੈ। ਐਸ ਐਸ ਪੀ ਬਰਨਾਲਾ ਨੂੰ ਦਰਖਾਸਤ ਦੇਣ ਦੇ ਬਾਵਜੂਦ ਐਸ ਐਸ ਪੀ ਬਰਨਾਲਾ ਨੇ ਆਪਣੀ ਸਹੀ ਜ਼ਿਮੇਵਾਰੀ ਨਹੀਂ ਨਿਭਾਈ । ਜਿਸ ਸਬੰਧ ਵਿਚ 6 ਜੂਨ ਨੂੰ ਐਸ ਐਸ ਪੀ ਦਫਤਰ ਬਰਨਾਲਾ ਵਿਖੇ ਧਰਨਾ ਦਿੱਤਾ ਜਾਵੇਗਾ ਜੇਕਰ ਫਿਰ ਵੀ ਐਸ ਐਚ ਓ ਤੇ ਕਾਰਵਾਈ ਨਾ ਕੀਤੀ ਤਾਂ ਸੁਖਪਾਲ ਰਾਣੀ ਅਤੇ ਉਸ ਦੇ ਪਰਿਵਾਰ ਨੂੰ ਪੱਕੇ ਮੋਰਚੇ ਤੇ ਬਿਠਾਇਆ ਜਾਵੇਗਾ। ਇਸ ਮੌਕੇ ਜਗਰਾਜ ਸਿੰਘ ਤਾਜੋਕੇ, ਨਾਨਕ ਸਿੰਘ ਤਪਾ, ਜੱਸੀ ਸੁਖਪੁਰਾ, ਗੁਰਜੰਟ ਸਿੰਘ ਢਿਲਵਾਂ, ਬੂਟਾ ਸਿੰਘ ਤਪਾ, ਸਰਬਜੀਤ ਕੌਰ ਹੰਡਾਆਇਆ, ਰੋਸ਼ਨ ਖਾਨ ਭਦੌੜ, ਜਸਪਾਲ ਸਿੰਘ ਪੱਖੋਕਲਾਂ, ਗੁਰਜੀਤ ਸਿੰਘ ਕਰਮਗੜ੍ਹ ਆਦਿ ਆਗੂ ਹਾਜ਼ਰ ਸਨ।
ਧਰਮਪਾਲ ਸਿੰਘ
ਬਿਊਰੋ ਚੀਫ ਬੋਲ ਪ੍ਰਦੇਸਾਂ ਦੇ
ਜ਼ਿਲ੍ਹਾ ਬਰਨਾਲਾ