-ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 17, ਵੋਟਾਂ 27 ਜੁਲਾਈ ਨੂੰ
ਬਰਨਾਲਾ, 14 ਜੁਲਾਈ (ਧਰਮਪਾਲ ਸਿੰਘ, ਬਲਜੀਤ ਕੌਰ): ਰਾਜ ਚੋਣ ਕਮਿਸ਼ਨ ਵਲੋਂ ਜਾਰੀ ਚੋਣ ਸ਼ਡਿਊਲ ਅਨੁਸਾਰ ਜ਼ਿਲ੍ਹਾ ਬਰਨਾਲਾ ਵਿੱਚ 1 ਸਰਪੰਚ ਅਤੇ 16 ਪੰਚਾਂ ਦੀ ਚੋਣ 27 ਜੁਲਾਈ ਨੂੰ ਹੋਵੇਗੀ। ਇਨ੍ਹਾਂ ਪਿੰਡਾਂ ਵਿੱਚ ਆਦਰਸ਼ ਚੋਣ ਜ਼ਾਬਤਾ ਲਾਗੂ ਹੋ ਚੁੱਕਿਆ ਹੈ।
ਜ਼ਿਲ੍ਹਾ ਚੋਣ ਅਫ਼ਸਰ ਬਰਨਾਲਾ ਸ੍ਰੀ ਟੀ ਬੈਨਿਥ ਨੇ ਦੱਸਿਆ ਕਿ ਨਾਮਜ਼ਦਗੀਆਂ ਦਾਖ਼ਲ ਕਰਨ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋ ਗਈ ਹੈ ਅਤੇ 17 ਜੁਲਾਈ ਆਖ਼ਰੀ ਮਿਤੀ ਹੋਵੇਗੀ। ਨਾਮਜ਼ਦਗੀਆਂ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਦਾਖਲ ਕੀਤੀਆਂ ਜਾ ਸਕਦੀਆਂ ਹਨ।ਨਾਮਜ਼ਦਗੀ ਪੱਤਰਾਂ ਦੀ ਜਾਂਚ 18 ਜੁਲਾਈ ਨੂੰ ਹੋਵੇਗੀ ਅਤੇ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ 19 ਜੁਲਾਈ ਹੈ, ਜ਼ਿਲ੍ਹਾ ਬਰਨਾਲਾ ਛੰਨਾ ਗੁਲਾਬ ਸਿੰਘ ਵਾਲਾ ਵਿੱਚ ਸਰਪੰਚ ਦੀ ਅਤੇ ਪੱਤੀ ਜੈਦ ਭੋਏ ਵਿਚ ਵਾਰਡ ਨੰਬਰ 1, ਵਾਰਡ ਨੰਬਰ 3, ਮੌੜ ਪਟਿਆਲਾ ਵਿਚ ਵਾਰਡ ਨੰਬਰ 1, 2, 3, 4, 7, 8, ਤਰਨਤਾਰਨ ਵਾਰਡ ਨੰਬਰ 1 ਅਤੇ 2, ਢਿੱਲਵਾਂ ਪਟਿਆਲਾ ਵਾਰਡ ਨੰਬਰ 1, ਪੱਤੀ ਬਾਜਵਾ ਵਾਰਡ ਨੰਬਰ 1 ਅਤੇ 2, ਪੱਤੀ ਸੋਹਲ ਵਾਰਡ ਨੰਬਰ 1, ਵਜੀਦਕੇ ਕਲਾਂ ਵਾਰਡ ਨੰਬਰ 5 ਤੇ ਕੁਤਬਾ ਵਾਰਡ ਨੰਬਰ 4 ਲਈ ਪੰਚਾਂ ਦੀ ਚੋਣ ਹੋਵੇਗੀ। ਉਨ੍ਹਾਂ ਦੱਸਿਆ ਕਿ ਪੋਲਿੰਗ 27 ਜੁਲਾਈ ਨੂੰ ਹੋਵੇਗੀ। ਵੋਟਿੰਗ ਪੂਰੀ ਹੋਣ ਤੋਂ ਬਾਅਦ ਪੋਲਿੰਗ ਸਟੇਸ਼ਨਾਂ 'ਤੇ ਵੋਟਾਂ ਦੀ ਗਿਣਤੀ ਉਸੇ ਦਿਨ ਕੀਤੀ ਜਾਵੇਗੀ।ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨਾਮਜ਼ਦਗੀ ਪ੍ਰਕਿਰਿਆ, ਪੋਲਿੰਗ ਅਤੇ ਗਿਣਤੀ ਦੀ ਵੀਡੀਓਗ੍ਰਾਫੀ ਯਕੀਨੀ ਬਣਾਈ ਜਾਵੇਗੀ।
ਧਰਮਪਾਲ ਸਿੰਘ
ਬਿਊਰੋ ਚੀਫ ਬੋਲ ਪ੍ਰਦੇਸਾਂ ਦੇ
ਜ਼ਿਲ੍ਹਾ ਬਰਨਾਲਾ