ਗੜ੍ਹਸ਼ੰਕਰ (ਸ਼ਰਮਾ) ਸਥਾਨਕ ਸ਼ਹਿਰ ਦੇ ਪਿੰਡ ਦੇਨੋਵਾਲ ਖ਼ੁਰਦ ਵਿੱਖੇ ਇੱਕ ਘਰ ਦੇ ਵਿੱਚ ਸ਼ਿਕਾਇਤ ਤੇ ਪਰਵਾਨਾ ਨੋਟ ਕਰਵਾਉਣ ਪੁੱਜੀ ਪੁਲਿਸ ਚੌਂਕੀ ਸੈਲਾ ਖ਼ੁਰਦ ਦੇ ਮੁਲਾਜ਼ਮਾਂ ਤੇ ਹਮਲਾ ਕਰ ਦਿੱਤਾ ਗਿਆ। ਇਸ ਮਾਮਲੇ ਦੇ ਵਿੱਚ ਥਾਣਾ ਗੜ੍ਹਸ਼ੰਕਰ ਪੁਲਿਸ ਨੇ ਮਾਮਲਾ ਵੀ ਦਰਜ਼ ਕਰ ਲਿਆ ਹੈ। ਜਾਣਕਾਰੀ ਅਨੁਸਾਰ ਲਖਵੀਰ ਰਾਮ ਸੀਨੀਅਰ ਸਿਪਾਹੀ ਪੁਲਿਸ ਚੌਂਕੀ ਸੈਲਾ ਖ਼ੁਰਦ ਅਤੇ ਗੁਰਵਿੰਦਰ ਭਾਟੀਆ ਪੁਲਿਸ ਮੁਲਾਜ਼ਮ ਪਿੰਡ ਦੀ ਪੰਚਾਇਤ ਨਾਲ ਮਨਪ੍ਰੀਤ ਸਿੰਘ ਪੁੱਤਰ ਜੁਝਾਰ ਸਿੰਘ ਪਿੰਡ ਦੇਨੋਵਾਲ ਖ਼ੁਰਦ ਵਿੱਖੇ ਸ਼ਿਕਾਇਤ ਤੇ ਪਰਵਾਨਾ ਨੋਟ ਕਰਵਾਉਣ ਗਏ ਸਨ। ਜਦੋਂ ਪੁਲਿਸ ਮੁਲਾਜ਼ਮ ਮਨਪ੍ਰੀਤ ਸਿੰਘ ਦੇ ਘਰ ਦੇ ਅੰਦਰ ਦਾਖ਼ਿਲ ਹੋਏ ਤਾਂ ਪਰਿਵਾਰ ਵਲੋਂ ਕੋਠੇ ਤੇ ਚੜਕੇ ਇੱਟਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਅਤੇ ਉਨ੍ਹਾਂ ਦੇ ਪਿੱਛੇ ਕਰਪਾਨਾ ਲੈਕੇ ਭੱਜੇ। ਇਸ ਸਬੰਧੀ ਥਾਣਾ ਗੜ੍ਹਸ਼ੰਕਰ ਤੋਂ ਰਵੀਸ਼ ਕੁਮਾਰ ਏ.ਐਸ.ਆਈ ਦੀ ਵਲੋਂ ਲਖਵੀਰ ਰਾਮ ਪੁਲਿਸ ਮੁਲਾਜ਼ਮ ਦੇ ਬਿਆਨਾਂ ਦੇ ਆਧਾਰ ਤੇ ਮਨਪ੍ਰੀਤ ਸਿੰਘ ਪੁੱਤਰ ਜੁਝਾਰ ਸਿੰਘ,ਜੁਝਾਰ ਸਿੰਘ ਪੁੱਤਰ ਮੰਗਲ ਸਿੰਘ, ਹਰਜਿੰਦਰ ਕੌਰ ਪਤਨੀ ਜੁਝਾਰ ਸਿੰਘ ਅਤੇ ਇਕ ਹੋਰ ਔਰਤ ਤੇ ਮੁਕੱਦਮਾ ਦਰਜ਼ ਕੀਤਾ ਗਿਆ ਹੈ।