ਬਰਨਾਲਾ, 8 ਜੁਲਾਈ (ਧਰਮਪਾਲ ਸਿੰਘ, ਬਲਜੀਤ ਕੌਰ): ਦੇਸ਼ ਭਰ ਦੇ ਪ੍ਰਮੁੱਖ ਉਦਯੋਗਿਕ ਹਸ੍ਤਿਯਾਂ ਨਾਲ ਚੱਲ ਰਹੀ ਆਪਣੀ ਲਗਾਤਾਰ ਮੁਲਾਕਾਤਾਂ ਦੀ ਲੜੀ ਵਜੋਂ ਮੱਧ ਪ੍ਰਦੇਸ਼ ਦੇ ਮਾਣਯੋਗ ਮੁੱਖ ਮੰਤਰੀ ਡਾ. ਮੋਹਨ ਯਾਦਵ ਨੇ ਅੱਜ ਲੁਧਿਆਣਾ ਦਾ ਦੌਰਾ ਕੀਤਾ ਅਤੇ ਇੱਥੇ ਟੈਕਸਟਾਈਲ ਤੇ ਕਾਗਜ਼ ਉਦਯੋਗ ਦੇ ਪ੍ਰਮੁੱਖ ਨਿਰਮਾਤਾ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮੇਰਿਟਸ ਸ਼੍ਰੀ ਰਜਿੰਦਰ ਗੁਪਤਾ ਨਾਲ ਮੁਲਾਕਾਤ ਕੀਤੀ।
ਇਹ ਦੌਰਾ ਮੱਧ ਪ੍ਰਦੇਸ਼ ਸਰਕਾਰ ਅਤੇ ਟ੍ਰਾਈਡੈਂਟ ਗਰੁੱਪ ਵਿਚਕਾਰ ਚੱਲ ਰਹੇ ਪੁਰਾਣੇ ਅਤੇ ਮਜ਼ਬੂਤ ਸਾਂਝੇਦਾਰੀ ਸੰਬੰਧਾਂ ਨੂੰ ਰੋਸ਼ਨ ਕਰਦਾ ਹੈ, ਜਿਸ ਨੇ ਰਾਜ ਦੇ ਉਦਯੋਗਿਕ ਵਿਕਾਸ ਵਿੱਚ ਬਹੁਤ ਹੀ ਏਹ੍ਮ ਭੂਮਿਕਾ ਨਿਭਾਈ ਹੈ। ਡਾ. ਯਾਦਵ ਦਾ ਗੁਪਤਾ ਪਰਿਵਾਰ ਵੱਲੋਂ ਆਪਣੇ ਨਿਵਾਸ 'ਤੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ, ਜਿੱਥੇ ਦੋਹਾਂ ਵਿਚਕਾਰ ਸਾਂਝੀ ਸਮਝ ਅਤੇ ਉਦਯੋਗਿਕ ਵਿਕਾਸ ਦੇ ਸੰਯੁਕਤ ਦ੍ਰਿਸ਼ਟੀ 'ਤੇ ਚਰਚਾ ਹੋਈ।ਇਸ ਤੋ ਬਾਦ ਪੰਜਾਬ ਦੇ ਪ੍ਰਮੁੱਖ ਉਦਯੋਗਪਤੀਆਂ ਨਾਲ ਇਕ ਅਧਿਕਾਰਕ ਭੇਟ ਵਿੱਚ, ਸ਼੍ਰੀ ਰਜਿੰਦਰ ਗੁਪਤਾ ਨੇ ਮੁੱਖ ਮੰਤਰੀ ਦਾ ਸਵਾਗਤ ਕੀਤਾ ਅਤੇ ਮੱਧ ਪ੍ਰਦੇਸ਼ ਸਰਕਾਰ ਵੱਲੋਂ ਟ੍ਰਾਈਡੈਂਟ ਗਰੁੱਪ ਨੂੰ ਮਿਲ ਰਹੀ ਲਗਾਤਾਰ ਸਹਿਯੋਗ ਲਈ ਬਹੁਤ ਧੰਨਵਾਦ ਕੀਤਾ। ਉਨ੍ਹਾਂ ਨੇ ਵਿਸ਼ੇਸ਼ ਤੌਰ 'ਤੇ ਡਾ. ਯਾਦਵ ਦੀ ਅਗਵਾਈ ਹੇਠ ਰਾਜ 'ਚ ਵਪਾਰ ਅਤੇ ਨਿਰਮਾਣ ਖੇਤਰ ਲਈ ਸਹੂਲਤ ਸੰਪੂਰਨ ਵਾਤਾਵਰਨ ਬਣਾਉਣ ਲਈ ਉਨ੍ਹਾਂ ਦੀ ਨਿਘੀ ਪ੍ਰਸ਼ੰਸਾ ਕੀਤੀ।ਬੁਧਨੀ, ਮੱਧ ਪ੍ਰਦੇਸ਼ ਵਿਚ ਸਥਿਤ ਟ੍ਰਾਈਡੈਂਟ ਦੀ ਵਿਸ਼ਾਲ ਨਿਰਮਾਣ ਯੂਨਿਟ ਗੁਣਵੱਤਾ ਅਤੇ ਟਿਕਾਊ ਵਿਕਾਸ ਪ੍ਰਤੀ ਗਰੁੱਪ ਦੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਇਹ ਵਿਸ਼ਵ-ਦਰਜੇ ਦੀਆਂ ਯੂਨਿਟਾਂ ਇਲਾਕੇ ਵਿਚ ਰੋਜ਼ਗਾਰ ਦੇ ਮੌਕੇ ਪੈਦਾ ਕਰਨ, ਭਾਈਚਾਰੇ ਨਾਲ ਜੁੜਾਅ ਅਤੇ ਬੁਨਿਯਾਦੀ ਢਾਂਚੇ ਦੇ ਵਿਕਾਸ ਰਾਹੀਂ ਆਰਥਿਕ ਤਰੱਕੀ ਨੂੰ ਖੂਬ ਉਤਸ਼ਾਹਿਤ ਕਰ ਰਹੀਆਂ ਹਨ।ਸ਼੍ਰੀ ਗੁਪਤਾ, ਜਿਨ੍ਹਾਂ ਦੀ ਅਗਵਾਈ ਹੇਠ ਟ੍ਰਾਈਡੈਂਟ ਗਰੁੱਪ ਨੇ ਇੱਕ ਗਲੋਬਲ ਕੰਪਨੀ ਦਾ ਰੂਪ ਧਾਰ ਲਿਆ ਹੈ, ਨੇ ਮੱਧ ਪ੍ਰਦੇਸ਼ ਨਾਲ ਗਰੁੱਪ ਦੇ ਮਜ਼ਬੂਤ ਸੰਬੰਧਾਂ ਨੂੰ ਦੁਹਰਾਇਆ। ਇਹ ਮੁਲਾਕਾਤ ਟ੍ਰਾਈਡੈਂਟ ਗਰੁੱਪ ਅਤੇ ਮੱਧ ਪ੍ਰਦੇਸ਼ ਸਰਕਾਰ ਵੱਲੋਂ ਇਕ ਉੱਨਤੀਸ਼ੀਲ, ਉਦਯੋਗ-ਅਨੁਕੂਲ ਵਾਤਾਵਰਨ ਤਿਆਰ ਕਰਨ ਲਈ ਸਾਂਝੀ ਵਚਨਬੱਧਤਾ ਨੂੰ ਹੋਰ ਵਧਾਉਂਦੀ ਹੈ, ਜੋ ਨਵੀਨਤਾ ਅਤੇ ਲੰਬੇ ਸਮੇਂ ਤੱਕ ਚੱਲਣ ਵਾਲੇ ਵਿਕਾਸ ਨੂੰ ਉਤਸ਼ਾਹਿਤ ਕਰੇਗੀ।