ਹਰ ਸਹਾਏ ਸੇਵਾ ਦਲ ਪਿਛਲੇ ਲੰਬੇ ਸਮੇਂ ਤੋਂ ਸਮਾਜ ਦੀ ਸੇਵਾ ਕਰ ਰਿਹਾ ਹੈ ਜਿਵੇਂ ਕਿ ਮੈਡੀਕਲ ਕੈਂਪ ਲਗਾਉਣੇ, ਦਸਤਾਰ ਮੁਕਾਬਲੇ ਕਰਵਾਉਣੇ, ਬੂਟੇ ਲਗਾਉਣੇ ਅਤੇ ਪਾਲਣੇ, ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਸ਼ੁੱਧ ਲੇਖ ਲਿਖਣ ਮੁਕਾਬਲੇ ਕਰਵਾਉਣੇ, ਸਰਕਾਰੀ ਸਕੂਲਾਂ ਵਿੱਚ ਪੀਣ ਵਾਲੇ ਪਾਣੀ ਦੇ ਆਰ.ਓ ਲਗਵਾਉਣੇ, ਵਾਟਰ ਕੂਲਰ ਲਗਾਉਣੇ, ਖੇਡ ਕਿੱਟਾਂ ਵੰਡਣੀਆਂ ਅਤੀ ਆਦਿ । ਇਸੇ ਲੜੀ ਤਹਿਤ ਅੱਜ ਸਰਕਾਰੀ ਐਲੀਮੈਂਟਰੀ ਸਕੂਲ ਨਿਊ ਯਾਦਵਿੰਦਰਾ ਕਲੋਨੀ ਵਿਖੇ ''ਪਵਣੁ ਗੁਰੂ ਪਾਣੀ ਪਿਤਾ'' ਵਿੱਸ਼ੇ ਤੇ ਸੈਮੀਨਾਰ ਕਰਵਾਇਆ ਗਿਆ। ਜਿਸ ਵਿੱਚ ਮੁੱਖ ਮਹਿਮਾਨ ਸਰਦਾਰ ਆਸਵੰਤ ਸਿੰਘ ਧਾਲੀਵਾਲ ਐਸ.ਪੀ ਸਾਈਬਰ ਸੈੱਲ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਵਿਸ਼ੇਸ਼ ਮਹਿਮਾਨ ਵਲੋਂ ਗੁਰਕਿਰਪਾਲ ਸਿੰਘ ਐਮ. ਸੀ ਵਾਰਡ ਨੰਬਰ 14 ਉਚੇਚੇ ਤੌਰ ਤੇ ਪਹੁੰਚੇ।ਇਸ ਸਮਾਗਮ ਦੌਰਾਨ ਦਮਨਪ੍ਰੀਤ ਸਿੰਘ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਸਮਾਗਮ ਦੀ ਪ੍ਰਧਾਨਗੀ ਡਾਕਟਰ ਦੀਪ ਸਿੰਘ ਮੁੱਖ ਪ੍ਰਬੰਧਕ ਹਰਿ ਸਹਾਏ ਸੇਵਾ ਦਲ ਨੇ ਕੀਤੀ।ਇਸ ਦੌਰਾਨ ਬੱਚਿਆਂ ਨੂੰ ਪਾਣੀ ਨੂੰ ਬਚਾਉਣ ਲਈ, ਵਾਤਾਵਰਣ ਨੂੰ ਸਾਫ਼ ਰੱਖਣ ਲਈ ਪ੍ਰੇਰਿਤ ਕੀਤਾ ਗਿਆ। ਆਏ ਹੋਏ ਮਹਿਮਾਨਾਂ ਦਾ ਧੰਨਵਾਦ ਮੈਡਮ ਪਲਵਿੰਦਰ ਕੌਰ ਅਤੇ ਮੈਡਮ ਏਮਨਦੀਪ ਕੌਰ ਨੇ ਕੀਤਾ।ਇਸ ਦੌਰਾਨ ਮੈਡਮ ਕਰਸ਼ੀਦ ਬੇਗਮ,ਪਲਵਿੰਦਰ ਕੌਰ,ਗੁਰਮੀਤ ਸਿੰਘ,ਸੁਖਦੇਵ ਸਿੰਘ ਤੁੰਗ, ਬੀ. ਪੀ. ਈ.ਓ ਪ੍ਰਿਥੀ ਸਰ, ਗੀਤਿਕਾ ਸ਼ਰਮਾ, ਪ੍ਰਭਜੋਤ,ਸਰਬਜੀਤ, ਸਾਕਸ਼ੀ ਗਰਗ, ਸੰਤੋਸ਼ ਰਾਣੀ, ਰੇਨੂੰ ਬਾਲਾ, ਮੁਕੇਸ਼ ਕੁਮਾਰ, ਸੁਮਿਤ ਕੌਰ,ਦਮਨਪ੍ਰੀਤ ਸਿੰਘ, ਹਰਿੰਦਰ ਸਿੰਘ ਜੋਗੀਪੁਰ, ਐਡਵੋਕੇਟ ਗੁਰਿੰਦਰ ਸਿੰਘ,ਹਰਮਨਪ੍ਰੀਤ ਸਿੰਘ ਆਦਿ ਮੈਂਬਰ ਅਤੇ ਸਮੂਹ ਸਕੂਲ ਸਟਾਫ਼ ਮੈਂਬਰ ਹਾਜ਼ਰ ਸਨ।