ਮੰਨੀਆਂ ਮੰਗਾਂ ਨੂੰ ਸਰਕਾਰ ਜਲਦ ਕਰੇ ਲਾਗੂ: ਆਗੂ
ਬਰਨਾਲਾ- 9 ਜਨਵਰੀ (ਧਰਮਪਾਲ ਸਿੰਘ)- ਨਿਊ ਮੈਡੀਕਲ ਪ੍ਰੈਕੀਟੀਸਨਰ ਪੰਜਾਬ ਰਜਿ: ਵੱਲੋਂ ਆਪਣੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਇੱਕ ਅਹਿਮ ਮੀਟਿੰਗ ਜਿਲਾ ਪ੍ਰਧਾਨ ਡਾ. ਰਾਮਦਾਸ ਦੀ ਅਗਵਾਈ ਵਿੱਚ ਬਰਨਾਲਾ ਵਿਖੇ ਕੀਤੀ ਗਈ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਡਾ. ਮਾਘ ਸਿੰਘ ਮਾਣਕੀ ਨੇ ਸ਼ਮੂਲੀਅਤ ਕੀਤੀ। ਮੀਟਿੰਗ ਦੌਰਾਨ ਸੰਬੋਧਨ ਕਰਦਿਆ ਜ਼ਿਲ੍ਹਾ ਪ੍ਰਧਾਨ ਡਾ. ਰਾਮਦਾਸ ਸਿੰਘ ਅਤੇ ਮਾਘ ਸਿੰਘ ਮਾਣਕੀ ਨੇ ਕਿਹਾ ਕਿ ਮੈਡੀਕਲ ਪ੍ਰੈਕੀਟੀਸਨਰ ਪਿੰਡਾਂ ਵਿੱਚ ਚੰਗੀਆਂ ਸੇਵਾਵਾਂ ਨਿਭਾ ਰਹੇ ਹਨ ਅਤੇ ਘੱਟ ਪੈਸਿਆਂ ਵਿੱਚ ਆਮ ਲੋਕਾਂ ਦਾ ਚੰਗਾ ਇਲਾਜ਼ ਕਰਨ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਦੀ ਉਨ੍ਹਾਂ ਪ੍ਰਸੰਸਾ ਕੀਤੀ ਅਤੇ ਉਹ ਇਸ ਮੁਹਿੰਮ ਵਿੱਚ ਆਪਣਾ ਬਣਦਾ ਯੋਗਦਾਨ ਵੀ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਡੀਕਲ ਪ੍ਰੈਕੀਟੀਸਨਰ ਪਿਛਲੇ ਲੰਬੇ ਸਮੇਂ ਤੋਂ ਪਿੰਡਾਂ ਵਿੱਚ ਆਪਣੀ ਸੇਵਾਵਾਂ ਦੇ ਰਹੇ ਹਨ ਅਤੇ ਕੋਰੋਨਾ ਕਾਲ ਵਿੱਚ ਵੀ ਮੈਡੀਕਲ ਪ੍ਰੈਕੀਟੀਸਨਰਾਂ ਨੇ ਆਪਣੀ ਜਾਨ ਜੋਖਿਮ ਵਿੱਚ ਪਾ ਕੇ ਆਮ ਲੋਕਾਂ ਤੱਕ ਮੈਡੀਕਲ ਸਹੂਲਤਾਂ ਪਹੁੰਚਾਈਆਂ ਪਰ ਇਸ ਦੇ ਬਾਵਜੂਦ ਵੀ ਸਰਕਾਰ ਵੱਲੋਂ ਉਨ੍ਹਾਂ ਨੂੰ ਕੋਈ ਵੀ ਸਹੂਲਤ ਨਹੀਂ ਮਿਲੀ, ਜਿਸ ਲਈ ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰ ਵੱਲੋਂ ਕੋਈ ਲਾਈਸੰਸ/ਸਰਟੀਫਿਕੇਟ ਦਿੱਤਾ ਜਾਵੇ ਤਾਂ ਜੋ ਉਹ ਆਪਣਾ ਕੰਮ ਬੇਝਿਜਕ ਹੋ ਕੇ ਕਰ ਸਕਣ।ਇਸ ਮੌਕੇ ਡਾ. ਪਰਮਜੀਤ ਸਿੰਘ, ਡਾ. ਘਣਸਿਆਮ, ਡਾ. ਬੂਟਾ ਸਿੰਘ, ਡਾ. ਬਲਜਿੰਦਰ ਸਿੰਘ, ਡਾ. ਅਰਸ਼ਦ ਮੁਹੰਮਦ, ਡਾ. ਛੋਟੇ ਲਾਲ, ਡਾ. ਮਨਦੀਪ ਸਿੰਘ, ਡਾ. ਕੁਲਵੀਰ ਸਿੰਘ, ਡਾ. ਚਰਨਜੀਤ ਸਿੰਘ, ਡਾ. ਹਰੀਰਾਮ, ਡਾ. ਅੰਗ੍ਰੇਜ ਖਾਨ, ਡਾ. ਰੌਸ਼ਨ, ਡਾ. ਤਲਵਿੰਦਰ, ਡਾ. ਗੁਰਸੀਸ਼, ਡਾ. ਹਰਪ੍ਰੀਤ ਸਿੰਘ, ਡਾ. ਹਰਕੋਮਲ ਸਿੰਘ, ਡਾ. ਰਾਮ ਸਿੰਘ, ਡਾ. ਅਵਤਾਰ ਸਿੰਘ ਆਦਿ ਹਾਜ਼ਰ ਸਨ।
