ਇੱਕ ਨਾ ਦੇ ਘਰ ਕੁੱਤੇ ਰੱਜਣ
ਇੱਕ ਨਾ ਦੇ ਘਰ ਰੋਟੀ ਨਾਂ ,
ਇੱਕ ਨਾ ਦੇ ਦਰ ਦਰੀਆਂ ਵਿਛੀਆਂ
ਇੱਕ ਨਾ ਦੇ ਗਲ ਕੋਟੀ ਨਾਂ ,
ਇੱਕ ਨਾ ਮਹਿਲੀਂ ਹੀਰੇ ਲੱਗੇ
ਇੱਕ ਨਾ ਟੁੱਟੇ ਵਿਹੜੇ ਨੇਂ ,
ਇੱਕ ਨਾ ਸੋਹਣੀ ਚਿੱਟੀ ਚਮੜੀ
ਇੱਕ ਨਾ ਫੁੱਟੇ ਚਿਹਰੇ ਨੇਂ ,
ਇੱਕ ਨਾ ਚੁੱਲੇ ਮਾਸ ਆ ਚੜਦਾ
ਇੱਕ ਨਾ ਚੁੱਲੇ ਦਾਣਾ ਨਾ ,
ਇੱਕ ਨਾ ਵਧਿਆ ਰੂੜੀ ਸੁੱਟਣਾਂ
ਇੱਕ ਨਾ ਰੱਜ ਕੇ ਖਾਣਾ ਨਾ ,
,, ਲਵਪ੍ਰੀਤ ਸਿੰਘ ਸੋਹਣੇਵਾਲਾ ,,
,, ਸ਼੍ਰੀ ਮੁਕਤਸਰ ਸਾਹਿਬ ,,